ਰੋਗਾਂ ਦਾ ਘਰ ਬਣ ਕੇ ਰਹਿ ਗਈ ਨਵੀਂ ਬਸਤੀ ਬਠਿੰਡਾ
ਕਈ ਘਰਾਂ ਵਿੱਚ ਇੱਕ ਤੋਂ ਵੱਧ ਵਿਆਕਤੀਆਂ ਦੀ ਕੈਂਸਰ ਕਾਰਣ ਮੌਤਾਂ
ਬਠਿੰਡਾ, ਬਲਜਿੰਦਰ ਕੋਟਭਾਰਾ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਦੇ ਐਮ. ਪੀ. ਹਲਕਾ ਬਠਿੰਡਾ ਦੀ ਨਵੀਂ ਬਸਤੀ ਰੋਗਾਂ ਦਾ ਘਰ ਬਣ ਕੇ ਰਹਿ ਗਈ ਹੈ।
ਗਲੀ ਨੰਬਰ 2 ਵਿੱਚ ਕੈਂਸਰ ਦੇ ਮਰੀਜ਼ਾਂ ਦੀ ਭਰਮਾਰ ਹੈ। ਕਈ ਘਰਾਂ ਵਿੱਚ ਇੱਕ ਤੋਂ ਵੱਧ ਜਣਿਆਂ ਦੀ ਕੈਂਸਰ ਕਾਰਣ ਮੌਤ ਹੋ ਗਈ। ਗਲੀ ਵਿੱਚ ਕੁਝ ਘਰਾਂ ਵਿੱਚ ਸਹੀ ਹਾਲਤਾਂ ਵਿੱਚ ਬੱਚੇ ਨਾ ਪੈਂਦਾ ਹੋਣਾ ਅਤੇ ਕੁਝ ਬੱਚਿਆਂ ਦਾ
ਜਨਮ ਤੋਂ ਬਾਅਦ ਸਰੀਰ ਵਿੱਚ ਆ ਰਹੇ ਵਿਗਾੜ ਕਾਰਣ ਮੁਹੱਲਾ ਨਿਵਾਸੀਆਂ ਲਈ ਚਿੰਤਾ ਦਾ ਵਿਸਾ ਬਣਿਆ ਹੋਇਆ ਹੈ। ਮੁਹੱਲਾ ਨਿਵਾਸੀ ਇਸ ਦਾ ਕਾਰਣ ਗਲੀ ਵਿੱਚ ਲੱਗੇ ਮੋਬਾਇਲ ਕੰਪਨੀ ਦੇ ਇੱਕ ਟਾਬਕ ਨੂੰ ਮੰਨ ਰਹੇ ਹਨ, ਕਿਉਂਕਿ ਟਾਬਰ ਵਾਲੀ ਗਲੀ ਵਿੱਚ ਹੀ ਕੈਂਸਰ ਦੇ ਮਰੀਜ਼ ਜਿਆਦਾ ਹਨ।
ਕਈ ਦਿਨਾਂ ਦੀ ਖ਼ੋਜ ਤੋਂ ਬਾਅਦ ਦੁਖਦਾਇਕ ਤੱਥ ਸਾਹਮਣੇ ਆਏ। ਬੈਂਕ ਵਿੱਚ ਮੇਨੈਜਰ 28 ਸਾਲ ਦੇ ਰਾਜੇਸ ਕੁਮਾਰ ਗਰਗ ਦੀ ਕੁਝ ਸਮਾਂ ਪਹਿਲਾ ਪੇਟ ਦੇ ਕੈਂਸਰ ਕਾਰਣ ਮੌਤ ਹੋ ਗਈ। ਉਸ ਦਾ ਦਿੱਲੀ ਅਤੇ ਮੁਬੰਈ ਵਿੱਚ ਇਲਾਜ਼ ਚੱਲਿਆ ਪਰ ਅਖੀਰ ਉਹ ਮੌਤ ਹੱਥੋਂ ਬਾਜੀ ਹਾਰ ਗਿਆ। ਇਸੇ ਗਲੀ ਵਿੱਚ ਹੀ ਸੁਮਨ ਰਾਣੀ ਦੀ ਵੀ 42 ਸਾਲ ਦੀ ਉਮਰ ਵਿੱਚ ਹੀ ਇਸ ਬਿਮਾਰੀ ਕਾਰਣ ਮੌਤ ਹੋ ਗਈ। ਉਸ ਦੇ ਪੁੱਤਰ ਰਾਜੀਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਸੁਮਨ ਰਾਣੀ ਦੇ ਪੇਟ ਦੇ ਕੈਂਸਰ ਦਾ ਇਲਾਜ਼ 3-4 ਮਹੀਨੇ ਬੀਕਾਨੇਰ ਤੇ ਹੋਰ ਥਾਵਾਂ ਤੋਂ ਚੱਲਿਆ।
ਕੱਪੜੇ ਸਿਲਾਈ ਦਾ ਕੰਮ ਕਰਨ ਵਾਲੇ ਬਲਜਿੰਦਰ ਸਿੰਘ ਨੂੰ ਦੋ ਨੌਜਵਾਨ ਪੁੱਤਰਾਂ ਦੀ ਮੌਤ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਉਸ ਦੇ ਵੱਡੇ ਪੁੱਤਰ ਸੋਨੂੰ ਦੀ 22 ਸਾਲ ਦੀ ਉਮਰ ਵਿੱਚ 2004 ਵਿੱਚ ਪੇਟ ਦੇ ਰੋਗ ਕਾਰਣ ਮੌਤ ਹੋ ਗਈ। ਉਸ ਦੀ ਮੌਤ ਤੋਂ ਦੋ ਸਾਲ ਬਾਅਦ ਉਸ ਦੇ ਦੂਜੇ ਛੋਟੇ ਪੁੱਤਰ ਜੋਲੀ ਨੂੰ ਫ਼ੇਫੜਿਆਂ ਦੀ ਕੋਈ ਬਿਮਾਰੀ ਨੇ ਘੇਰ ਲਿਆ। ਬਲਜਿੰਦਰ ਸਿੰਘ ਨੇ ਆਪਣੀ ਵਿਥਿਆ ਦੱਸਦਿਆ ਕਿਹਾ ਕਿ ਉਹ ਆਪਣੇ ਲਾਡਲਿਆਂ ਨੂੰ ਬਚਾਉਂਣ ਲਈ 4-4 ਮਹੀਨੇ ਪਟਿਆਲਾ ਤੇ ਹੋਰ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਰੁਲਦੇ ਰਹੇ ਪਰ ਅਣਹੋਣੀ ਮੌਤ ਦੇ ਜ਼ਾਲਮ ਪੰਜਿਆਂ ਨੇ ਦੋਹਾਂ ਨੂੰ ਹੀ ਉਸ ਕੋਲੋ ਖੋਹ ਲਿਆ।
ਇਸੇ ਗਲੀ ਦੇ 35 ਸਾਲ ਦਾ ਨੌਜਵਾਨ ਲਾਲੀ ਅਗਰਵਾਲ ਵੀ ਕੈਂਸਰ ਨੇ ਹੜੱਪ ਲਿਆ। ਉਸ ਦਾ ਕਈ ਸਾਲ ਵੱਖ ਵੱਖ ਥਾਵਾਂ ਤੋਂ ਇਲਾਜ਼ ਚੱਲਿਆ ਪਰ ਉਸ ਦਾ ਬਚਾਅ ਨਾ ਹੋ ਸਕਿਆ। ਲਾਲੀ ਦੀ ਮਾਤਾ ਦੀ ਵੀ ਕਈ ਸਾਲ ਪਹਿਲਾ ਕੈਂਸਰ ਕਾਰਣ ਮੌਤ ਹੋ ਚੁੱਕੀ ਹੈ।
ਮੁਹੱਲੇ ਦੀ ਸੁਮਨ ਲਤਾ ਵੀ ਇੱਕ ਦਹਾਕਾ ਪਹਿਲਾ ਪੇਟ ਦੇ ਕੈਂਸਰ ਕਾਰਣ ਇਸ ਦੁਨੀਆ 'ਤੇ ਨਾ ਰਹੀ। ਉਸ ਦਾ ਬੀਕਾਨੇਰ ਤੇ ਕਈ ਹੋਰ ਹਸਪਤਾਲਾਂ ਵਿੱਚ ਲਗਾਤਾਰ ਤਿੰਨ ਸਾਲ ਇਲਾਜ਼ ਚੱਲਦਾ ਰਿਹਾ।
ਇਸੇ ਗਲੀ ਦੇ ਵਸਨੀਕ ਰੋਸ਼ਨ ਲਾਲ ਵੀ ਪਿਛਲੇ ਤਿੰਨ ਸਾਲਾਂ ਤੋਂ ਗਲੇ ਦੇ ਕੈਂਸਰ ਨਾਲ ਪੀੜ੍ਹਤ ਹੈ। ਉਸ ਨੂੰ 2007 ਵਿੱਚ ਇਸ ਬਿਮਾਰੀ ਦਾ ਪਤਾ ਲੱਗਣ 'ਤੇ ਦਿੱਲੀ ਦੇ ਗੰਗਾ ਰਾਮ ਹਸਪਤਾਲ ਵਿੱਚ ਕਈ ਕਈ ਮਹੀਨੇ ਇਲਾਜ਼ ਕਰਵਾਇਆ ਤੇ ਹੁਣ ਉਸ ਦੇ ਅਵਾਜ਼ ਵਿੱਚ ਨੁਕਸ ਪੈਣ ਤੋਂ ਬਾਅਦ ਸਮਝ ਘੱਟ ਆਉਂਦੀ ਹੈ।
ਨਵੀਂ ਬਸਤੀ ਦੀ ਗਲੀ ਨੰਬਰ ਦੋ ਦਾ ਹੀ ਰਿੰਕੀ ਦੀ 18 ਸਾਲ ਦੀ ਉਮਰ ਵਿੱਚ ਹੀ ਕੈਂਸਰ ਕਾਰਣ ਮੌਤ ਹੋ ਗਈ । ਉਸ ਦੇ 5 ਸਾਲ ਚੱਲੇ ਇਲਾਜ਼ 'ਤੇ ਲੱਖ਼ਾਂ ਰੁਪਏ ਖ਼ਰਚ ਆਏ ਪਰ ਉਸ ਦੀ ਜਿੰਦਗੀ ਨਾ ਬਚ ਸਕੀ।
ਮੁਹੱਲੇ ਦੀ ਹੀ ਨਿਰਮਲਾ ਦੇਵੀ ਦੀ 7 ਸਾਲ ਪਹਿਲਾ ਪੇਟ ਦੇ ਕੈਂਸਰ ਨੇ ਜਿੰਦਗੀ ਲੈ ਲਈ। ਉਸ ਦਾ ਕਈ ਹਸਪਤਾਲਾਂ ਵਿੱਚੋਂ ਚੱਲਿਆ 7 ਸਾਲ ਇਲਾਜ਼ ਵੀ ਉਸ ਲਈ ਸਹੀ ਸਾਬਤ ਨਾ ਹੋ ਸਕਿਆ।
ਇਸੇ ਗਲੀ ਦੇ ਹੀ ਪਿਉ ਪੁੱਤ ਵੀ ਪੇਟ ਦੀ ਬਿਮਾਰੀ ਕਾਰਣ ਇਸੇ ਦੁਨੀਆ 'ਤੇ ਨਹੀਂ ਰਹੇ। ਹੁਣ ਇਹ ਪਰਿਵਾਰ ਸ਼ਹਿਰ ਹੀ ਛੱਡ ਕੇ ਚਲਿਆ ਗਿਆ।
ਬਸੰਤ ਸਿੰਘ ਦੀ 75 ਸਾਲ ਦੀ ਉਮਰ ਵਿੱਚ 2006 ਵਿੱਚ ਪੇਟ ਦੇ ਕੈਂਸਰ ਨੇ ਜਾਨ ਲੈ ਲਈ। ਉਸ ਦੇ ਚਲੇ ਜਾਣ ਤੋਂ ਬਾਅਦ ਵੀ ਪਰਿਵਾਰ ਦਾ ਮੌਤ ਨੇ ਖਹਿੜਾ ਨਾ ਛੱਡਿਆ ਤੇ 2010 ਵਿੱਚ ਉਸ ਦੇ ਪੁੱਤਰ ਅਵਤਾਰ ਸਿੰਘ ਦੀ 45 ਸਾਲ ਦੀ ਉਮਰ ਵਿੱਚ ਪੇਟ ਦੇ ਕੈਂਸਰ ਕਾਰਣ ਮੌਤ ਹੋ ਗਈ। ਅਵਤਾਰ ਸਿੰਘ ਦਾ ਡੇਢ ਸਾਲ ਇਲਾਜ਼ ਚੱਲਿਆ । ਫਿਰ ਇਸ ਪਰਿਵਾਰ ਨੇ ਇਸ ਮੁਹੱਲੇ ਵਿੱਚ ਵੱਸਦੇ ਰਹਿਣਾ ਮੁਨਾਸਬ ਨਹੀਂ ਸਮਝਿਆ।
30 ਸਾਲਾਂ ਨੌਜਵਾਨ ਸੰਮੀ ਅਰੋੜਾ ਦੀ ਵੀ ਪੇਟ ਦੀ ਬਿਮਾਰੀ ਕਾਰਣ ਸੰਨ 2000 ਵਿੱਚ ਮੌਤ ਹੋ ਗਈ ਉਸ ਦਾ 3-4 ਸਾਲ ਇਲਾਜ਼ ਚੱਲਣ ਦੇ ਬਾਵਜੂਦ ਜਿੰਦਗੀ ਉਸ ਨੂੰ ਰਾਸ ਨਾ ਆਈ।
ਉਕਤ ਗਲੀ ਦੇ ਹੀ ਵਾਸੀ ਲੱਤ ਦੇ ਕੈਂਸਰ ਤੋਂ ਪੀੜ੍ਹਤ ਰਾਕੇਸ ਕੁਮਾਰ ਨੇ ਆਪਣੇ ਗੋਡੇ ਦੇ ਉੱਪਰੋਂ ਲੱਤ ਦਿਖਾਉਂਦਿਆ ਦੱਸਿਆ ਕਿ ਲੱਤ ਦੇ ਇਸ ਕੈਂਸਰ ਨੇ ਉਸ ਦੀ ਜਿੰਦਗੀ ਨਰਕ ਬਣਾ ਦਿੱਤੀ ਹੈ। ਉਹ 10 ਸਾਲਾਂ ਤੋਂ ਇਸ ਨਾਮੁਰਾਦ ਬਿਮਾਰੀ ਨਾਲ ਜਦੋ-ਜਹਿਦ ਕਰ ਰਿਹਾ ਹੈ। ਲੁਧਿਆਣੇ ਤੋਂ ਕਈ ਅਪਰੇਸ਼ਨ ਹੋ ਚੁੱਕੇ ਹਨ ਤੇ ਇਲਾਜ਼ ਲਈ ਲੁਧਿਆਣੇ ਲੱਗਿਆ ਇੱਕ ਗੇੜਾ ਉਸ ਨੂੰ 70 ਹਜ਼ਾਰ ਰੁਪਏ ਤੋਂ ਵੱਧ ਦਾ ਪੈ ਜਾਂਦਾ ਹੈ। ਉਸ ਦਾ ਸਾਰਾ ਕਾਰੋਬਾਰ ਵੀ ਠੱਪ ਹੋ ਚੁੱਕਿਆ ਹੈ। ਪਰਿਵਾਰ ਵਿੱਚ ਇਕੱਲਾ ਰਾਕੇਸ ਹੀ ਪੀੜਤ ਨਹੀਂ ਉਸ ਦਾ ਵੱਡਾ ਭਰਾ ਕ੍ਰਿਸ਼ਨ ਕੁਮਾਰ ਵੀ 5 ਸਾਲ ਪਹਿਲਾ ਫ਼ੇਫੜਿਆਂ ਦੇ ਕੈਂਸਰ ਕਾਰਣ ਜਿੰਦਗੀ ਹੱਥੋਂ ਬਾਜ਼ੀ ਹਾਰ ਗਿਆ ਸੀ। ਰਕੇਸ ਕੁਮਾਰ ਨੇ ਆਪਣੇ ਦੁਖੜੇ ਰੋਂਦਿਆ ਦੱਸਿਆ ਕਿ ਉਸ ਦੇ ਭਰਾ ਨੂੰ ਬਚਾਉਂਣ ਲਈ ਉਹਨਾਂ 25 ਲੱਖ ਦਾ ਮਕਾਨ ਮਜ਼ਬੂਰੀ ਵਿੱਚ 9 ਲੱਖ ਦਾ ਹੀ ਵੇਚਣਾ ਪਿਆ।
ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਗਲੀ ਵਿੱਚ ਜਨਮੇ ਕੁਝ ਬੱਚਿਆਂ 'ਚੋਂ ਜਮਾਂਦਰੂ ਤੇ ਕੁਝ ਨੂੰ ਕਈ ਸਾਲਾਂ ਬਾਅਦ ਹੋਏ ਰੋਗਾਂ ਨੇ ਨਵੀਂ ਚਿੰਤਾ ਖੜੀ ਕਰ ਦਿੱਤੀ ਹੈ।
ਅਰੁਣ ਨਾਮ ਤੇ ਦੋ ਹੋਰ ਬੱਚਿਆਂ ਦੇ ਜਮਾਂਦਰੂ ਪੈਰ ਪੁੱਠੇ ਹਨ। ਇੱਕ ਬੱਚੀ ਦੇ ਜਮਾਂਦਰੂ ਬੁਲ ਵਿੱਚ ਦਾ ਇੱਕ ਹਿੱਸਾ ਨਹੀਂ।
ਇੱਕ ਹੋਰ ਬੱਚੀ ਦਾ ਸਰੀਰ ਵਿਕਾਸ ਰੁੱਕ ਗਿਆ ਤੇ ਉਹ ਅਨੇਕਾਂ ਬਿਮਾਰੀ ਵਿੱਚ ਜਕੜਦੀ ਜਾ ਰਹੀ ਹੈ।
ਇਸ ਮਾਮਲੇ 'ਤੇ ਬਾਬਾ ਫ਼ਰੀਦ ਸੈਂਟਰ ਫ਼ਰੀਦਕੋਟ ਦੇ ਪ੍ਰਮੁੱਖ ਸਲਾਹਕਾਰ ਡਾ. ਅਮਰ ਸਿੰਘ ਅਜ਼ਾਦ ਨੇ ਆਪਣਾ ਪ੍ਰਤੀਕਰਮ ਦਿੰਦਿਆ ਮੋਬਾਇਲ ਟਾਵਰਾਂ ਨੂੰ ਮਨੁੱਖੀ ਸਿਹਤ ਲਈ ਅਤਿ ਘਾਤਕ ਕਰਾਰ ਦਿੱਤਾ। ਉਹਨਾਂ ਇਸ ਮਾਮਲੇ ਵਿੱਚ ਭਾਰਤ 'ਚੋਂ ਸਾਰੇ ਕਾਇਦੇ ਕਾਨੂੰਨਾਂ ਨੂੰ ਸਿੱਕੇ ਟੰਗਣ ਦਾ ਦੋਸ਼ ਲਾਉਂਦਿਆ ਕਿਹਾ ਕਿ ਯੂਰਪੀਅਨ ਦੇ ਕੁਝ ਦੇਸ਼ਾਂ ਜਿਵੇਂ ਇਟਲੀ, ਜਰਮਨੀ ਆਦਿ ਵਿੱਚ ਵਸੋਂ ਵਾਲੇ ਖ਼ੇਤਰਾਂ ਵਿੱਚ ਇਹ ਟਾਵਰ ਹਟਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਇਹ ਟਾਵਰ ਸਕੂਲਾਂ, ਹਸਪਤਾਲਾਂ ਆਦਿ ਜਨਤਕ ਥਾਵਾਂ ਤੋਂ ਇਲਾਵਾ ਵਸੋਂ ਵਾਲੇ ਇਲਾਕਿਆਂ ਵਿੱਚ ਨਹੀਂ ਲਗਾਏ ਜਾ ਸਕਦੇ। ਉਹਨਾਂ ਭਾਰਤ ਵਿੱਚ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਾਉਂਦਿਆ ਕਿਹਾ ਕਿ ਇੱਥੇ ਨਾ ਸਿਰਫ਼ ਪੁਰਾਣੀ ਤਕਨੀਕ ਵਰਤੀ ਜਾ ਰਹੀ ਹੈ ਸਗੋਂ ਇਹਨਾਂ ਟਾਵਰਾਂ ਦੀ ਰੇਜ਼, ਰੇਡੀਏਸ਼ਨ ਆਦਿ ਮਾਰੂ ਸਥਿਤੀਆਂ ਬਾਰੇ ਵੀ ਬਾਹਰ ਕੋਈ ਨੋਟਿਸ ਨਹੀਂ ਲਗਾਇਆ ਜਾ ਰਿਹਾ। ਉਹਨਾਂ ਇਸ ਮਾਮਲੇ ਵਿੱਚ ਲੋਕਾਂ ਨੂੰ ਚੇਤੰਨ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਟਾਵਰਾਂ ਨੂੰ ਲੈ ਕੇ ਦਿੱਲੀ ਤੇ ਮੁੰਬਈ ਅਦਾਲਤਾਂ ਵਿੱਚ ਮੁਕੱਦਮੇ ਚੱਲ ਰਹੇ ਹਨ ਤੇ ਉਮੀਦ ਹੈ ਕਿ ਮਨੁੱਖੀ ਸਿਹਤ ਦੇ ਪੱਖ਼ ਤੋਂ ਇਹ ਸਾਰਥਿਕ ਫ਼ੈਸਲੇ ਸਾਹਮਣੇ ਆਉਂਣਗੇ।

No comments:
Post a Comment